Follow us on

ਮੋਦੀ 8 ਕੈਦੀਆਂ ਦੀ ਰਿਹਾਈ ਬਾਰੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ : ਜਗਤਾਰ ਸਿੰਘ ਤਾਰਾ

ਬੁੜੈਲ ਜੇਲ੍ਹ ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਮਾਮਲੇ ‘ਚ ਵਿੱਚ ਬੰਦ ਭਾਈ ਜਗਤਾਰ ਸਿੰਘ ਤਾਰਾ ਨੇ​ਕਿਹਾ ਹੈ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਠ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਅਤੇ ਸਿੱਖ ਕੌਮ ਨੂੰ ਤੱਥਾਂ ਤੋਂ ਕੋਹਾਂ ਦੂਰ ਝੂਠੇ ਪ੍ਰਚਾਰ ਰਾਹੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਐਲਾਨੇ ਗਏ ਅੱਠ ਸਿੱਖ ਕੈਦੀਆਂ ਵਿੱਚੋਂ ਪੰਜ ਸਿੱਖ ਕੈਦੀ ਆਪਣੀ ਬਣਦੀ ਸਜ਼ਾ ਨਾਲੋਂ ਵੱਧ ਸਜਾ ਕੱਟ ਕੇ ਰਿਹਾਅ ਹੋ ਕੇ ਆਪਣੇ ਘਰ ਆ ਚੁੱਕੇ ਹਨ ਤੇ ਦੂਸਰੇ ਤਿੰਨ ਸਿੱਖ ਕੈਦੀ ਵੀ ਆਪਣੀ ਬਣਦੀ ਸਜ਼ਾ ਕਈ ਸਾਲ ਪਹਿਲਾਂ ਪੂਰੀ ਕਰ ਚੁੱਕੇ ਹਨ। ਆਪਣੇ ਵਕੀਲ ਸਿਮਰਨਜੀਤ ਸਿੰਘ ਰਾਹੀ ਦਿੱਤੇ ਬਿਆਨ ‘ਚ ਤਾਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਭਾਈਚਾਰੇ ਨੂੰ ਦੱਸੇ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 14 ਅਨੁਸਾਰ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਤੇ ਸਾਰਿਆਂ ਨੂੰ ਬਰਾਬਰ ਕਾਨੂੰਨੀ ਸੁਰੱਖਿਆ ਦਿੱਤੀ ਜਾਵੇਗੀ, ਤਾਂ ਭਾਰਤ ਸਰਕਾਰ ਨੇ ਆਪਣੇ ਹੀ ਕਾਨੂੰਨ ਦੀ ਉਲੰਘਣਾ ਕਰਕੇ ਕਿਹੜੇ ਕਾਰਨਾਂ ਕਰਕੇ ਸਜਾਵਾਂ ਪੂਰੀਆਂ ਕਰ ਚੁੱਕੇ ਅਨੇਕਾਂ ਸਿੱਖਾਂ ਨੂੰ ਨਜਾਇਜ਼ ਹਿਰਾਸਤ ਵਿੱਚ ਕਿਉਂ ਰੱਖਿਆ ਹੋਇਆ ਹੈ? ਤਾਰਾ ਨੇ ਕਿਹਾ ਕਿ ਭਾਰਤ ਦੀ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ, ਇੱਕ ਪਾਸੇ ਤਾਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਸੰਘਰਸ਼ ਨਾਲ ਸੰਬੰਧਿਤ ਲੋਕਾਂ ਨੂੰ ਅਜੇ ਵੀ ਜੇਲ੍ਹਾਂ ਵਿੱਚੋਂ ਛੱਡਣ ਲਈ ਇਨਕਾਰ ਕਰ ਰਹੀ ਹੈ ਤੇ ਦੂਸਰੇ ਪਾਸੇ ਸਿੱਖਾਂ ਦੇ ਕਾਤਲ ਪੁਲਸ ਅਫ਼ਸਰਾਂ ਨੂੰ ਕਤਲ ਦੇ ਕੇਸਾਂ ਵਿੱਚੋਂ ਅਦਾਲਤ ਵੱਲੋਂ ਦਿੱਤੀਆਂ ਦਿੱਤੀਆਂ ਸਜਾਵਾਂ ਦੇ ਬਾਵਜੂਦ ਵੀ ਬਿਨਾਂ ਜੇਲ੍ਹ ਕੱਟਿਆਂ ਰਿਹਾ ਕਰ ਰਹੀ ਹੈ। ਊਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਸਿੱਖ ਸੰਗਤ ਵਿੰਗ ਲੰਮੇ ਸਮੇਂ ਤੋਂ ਰੁਲਦਾ ਸਿੰਘ ਅਤੇ ਕੇਂਦਰੀ ਏਜੰਸੀਆਂ ਦੇ ਹੋਰ ਬੰਦਿਆਂ ਰਾਹੀਂ ਵਿਦੇਸ਼ਾਂ ਵਿਚ ਸਿੱਖ ਸੰਘਰਸ਼ ਦਾ ਵਿਰੋਧ ਕਰਨ ਲਈ ਸਿੱਖ ਭਾਈਚਾਰੇ ਵਿੱਚੋਂ ਆਪਣੇ ਏਜੰਟ ਤਿਆਰ ਕਰ ਚੁੱਕਾ ਹੈ ਜੋ ਭਾਰਤੀ ਏਜੰਸੀਆਂ ਦੇ ਹੱਕ ਵਿੱਚ ਗੁਮਰਾਹ ਕੁੰਨ ਪ੍ਰਚਾਰ ਕਰਨ ਲਈ ਸਰਗਰਮ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿੱਖ ਰਾਜ ਦੀ ਪ੍ਰਾਪਤੀ ਲਈ ਅਜ਼ਾਦੀ ਦੀ ਜੰਗ ਜਾਰੀ ਹੈ ਤੇ ਉਹ ਭਾਰਤੀ ਹਕੂਮਤ ਅੱਗੇ ਰਿਹਾਈ ਦੀ ਖ਼ਾਤਰ ਗੋਡੇ ਟੇਕਣ ਦੀ ਬਜਾਏ ਮਰਨ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ।ਉਨ੍ਹਾਂ ਅੱਗੇ ਕਿਹਾ ਕਿ ਯੂ ਐਨ ਓ ਨੂੰ ਭਾਰਤੀ ਜੇਲ੍ਹਾਂ ਵਿੱਚ ਬੰਦ ਸਿੱਖ ਰਾਜ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਜੰਗੀ ਕੈਦੀ (ਪ੍ਰਿਜ਼ਨਰ ਆਫ ਵਾਰ )ਐਲਾਨ ਕੇ ਉਨ੍ਹਾਂ ਦੀ ਰਿਹਾਈ ਲਈ ਅੰਤਰ ਰਾਸ਼ਟਰੀ ਪੱਧਰ ਤੇ ਦਬਾਅ ਬਚਾਉਣਾ ਚਾਹੀਦਾ ਹੈ ।

 

Hot News

Contact Us

Copyright ©2019. Website Powered By NetMatic Technologies All Rights Reserved.