Follow us on

ਜੰਡਿਆਲਾ ਗੁਰੂ ਦੇ ਇੱਕ ਢਾਬੇ ਤੋਂ STF ਨੇ ਹਥਿਆਰਾਂ ਅਤੇ ਹੈਰੋਇਨ ਸਮੇਤ ਤਿੰਨ ਨੌਜਵਾਨ ਕੀਤੇ ਕਾਬੂ

ਕਸ਼ਮੀਰ ਨੂੰ ਲੈ ਕੇ ਭਾਰਤ ਨਾਲ ਉਲਝੇ ਪਾਕਿਸਤਾਨ ਨੇ ਪੰਜਾਬ ਵਿੱਚ ਹਥਿਆਰਾਂ ਦਾ ਹੜ੍ਹ ਲਿਆ ਦਿੱਤਾ ਏ.... ਬੀਤੀ ਰਾਤ ਮੁੜ ਜੰਡਿਆਲਾ ਗੁਰੂ ਵਿੱਚੋਂ STF ਨੇ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਏ...ਮੀਡਿਆ ਨੂੰ ਜਾਣਕਾਰੀ ਦੇਂਦਿਆਂ STF ਦੇ AIG ਸਿਨੇਦੀਪ ਨੇ ਦੱਸਿਆ ਕਿ ਪੁਲਿਸ ਨੇ ਬੀਤੀ ਰਾਤ ਜੰਡਿਆਲਾ ਗੁਰੂ ਢਾਬੇ ਤੋਂ ਤਿੰਨ ਨੌਜਵਾਨਾਂ ਨੂੰ ਕਬੁਈ ਕੀਤਾ ਏ.....ਜਿਨ੍ਹਾਂ ਦੇ ਕਬਜ਼ੇ ਚੋ AK 74 ਰਾਈਫਲਾਂ  ਤੋਂ ਇਲਾਵਾ ਤਿੰਨ ਵਿਦੇਸ਼ੀ ਪਿਸਤੌਲ ਅਤੇ ਭਾਰੀ ਮਾਤਰਾ ਵਿੱਚ ਕਾਰਤੂਸ ਸਮੇਤ ਹੈਰੋਇਨ ਵੀ ਬਰਾਮਦ ਕੀਤੀ ਗਈ ਏ....ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਇਨ੍ਹਾਂ ਨੂੰ ਫੜਣ ਪਹੁੰਚੀ ਤਾਂ ਬਦਮਾਸ਼ਾਂ ਨੇ ਐਸਟੀਐਫ ਮੁਖੀ ਏਡੀਜੀਪੀ ਹਰਪ੍ਰੀਤ 'ਤੇ ਫਾਇਰਿੰਗ ਕੀਤੀ ...ਜਿਸ ਵਿੱਚ ਵਾਲ-ਵਾਲ ਬਚ ਗਏ....ਜਦ ਕਿ ਜਗਦੀਪ ਸਿੰਘ ਦੇ ਗੋਲੀ ਲੱਗ ਗਈ ...ਜਿਸ ਦੀ ਅੱਜ ਇਲਾਜ਼ ਦੌਰਾਨ ਮੌਤ ਹੋ ਗਈ ....ਉਨ੍ਹਾਂ ਅਗੇ ਦੱਸਿਆ ਕਿ ਤਿੰਨਾਂ ਬਦਮਾਸ਼ਾਂ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਏ...ਅਤੇ ਆਸ ਏ ਕਿ ਪੁੱਛ-ਗਿੱਛ ਦੌਰਾਨ ਇਨ੍ਹਾਂ ਕੋਲੋਂ ਵੱਡੇ ਖੁਲਾਸੇ ਹੋ ਸਕਦੇ ਨੇ...

Hot News

Contact Us

Copyright ©2019. Website Powered By NetMatic Technologies All Rights Reserved.