Follow us on

ਸੁਖਪਾਲ ਖਹਿਰਾ ਵਲੋਂ ਬਰਗਾੜੀ ਮਸਲੇ ਨੂੰ ਲੈ ਕੇ ਸੰਗਤ ਨੂੰ 14 ਅਕਤੂਬਰ ਕਾਲੇ ਦਿਹਾੜੇ ਵਜੋਂ ਮਨਾਉਣ ਦੀ ਕੀਤੀ ਅਪੀਲ

ਸੁਖਪਾਲ ਖਹਿਰਾ ਵਲੋਂ ਬਰਗਾੜੀ ਦੇ ਮਸਲੇ ਨੂੰ ਲੈ ਕੇ ਅੱਜ ਫਰੀਦਕੋਟ  ਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ...ਇਸ ਦੌਰਾਨ ਉਨ੍ਹਾਂ ਮੀਡਿਆ ਨੂੰ ਸੰਬੋਧਨ ਕਰਦਿਆਂ ਅਕਾਲੀ ਅਤੇ ਕਾਂਗਰਸ ਤੇ ਤਿੱਖੇ ਸਿਆਸੀ ਵਾਰ ਕੀਤੇ.... ਉਨ੍ਹਾਂ ਕਿਹਾ ਕਿ ਬਰਗਾੜੀ ਦੇ ਮਾਮਲੇ 'ਚ ਕਾਂਗਰਸ ਨੇ ਅੱਜ ਤੱਕ ਕੁਝ ਨਹੀਂ ਕੀਤਾ.... ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਰਗਾੜੀ ਦੀ ਮੰਡੀ ਨੂੰ ਤਾਰ ਅਤੇ ਧਾਰਾ-144 ਲੱਗਾ ਕੇ ਸੰਗਤ ਨੂੰ ਤਾਂ ਉਸ ਹਦੂਦ ਤੋਂ ਬਾਹਰ ਕਰ ਦਿੱਤਾ ....ਪਰ ਉਹ ਲੋਕਾਂ ਦੇ ਦਿਲਾਂ ਅੰਦਰ ਤਾਰ ਨਹੀਂ ਲਗਾ ਸਕਦੇ...  ਉਨ੍ਹਾ ਕਿਹਾ ਸੰਗਤ ਨੂੰ ਅਪੀਲ ਕੀਤੀ ਕਿ ਉਹ 14 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਲੇ ਦਿਹਾੜੇ ਵਜੋਂ ਮਨਾਉਣ ...ਖਹਿਰਾ  ਨੇ ਕਿਹਾ ਕਿ 14 ਅਕਤੂਬਰ 2019 ਨੂੰ ਹਰ ਸਾਲ ਦੀ ਤਰ੍ਹਾਂ ਬਰਗਾੜੀ ਵਿਖੇ ਸੁਖਰਾਜ ਸਿੰਘ ਅਤੇ ਚੰਗੀਆਂ ਸਖਸ਼ੀਅਤਾਂ ਦੇ ਸੱਦੇ 'ਤੇ ਬਰਗਾੜੀ ਦੇ ਸਟੇਡੀਅਮ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ ਜਾਵੇਗਾ..... ਅੰਮ੍ਰਿਤਸਰ 'ਚ ਦੁਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਦੇ ਸਬੰਧ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ 8 ਅਕਤੂਬਰ ਨੂੰ ਉਹ ਹਾਦਸੇ ਵਾਲੀ ਥਾਂ ਜੋੜਾ ਫਾਟਕ 'ਤੇ ਵੀ ਜਾਣਗੇ...

Hot News

Contact Us

Copyright ©2019. Website Powered By NetMatic Technologies All Rights Reserved.