Follow us on

ਭਾਰਤ ਨੇ ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀ ਅਸਤਰ ਮਿਜ਼ਾਇਲ ਦਾ ਕੀਤਾ ਸਫਲ ਪ੍ਰੀਖਣ

ਭਾਰਤ ਨੇ ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀ ਅਸਤਰ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਏ...ਇਸ ਦਾ ਪ੍ਰੀਖਣ ਬੰਗਾਲ ਦੀ ਖਾੜੀ ਦੇ ਇਲਾਕੇ ’ਚ ਓਡੀਸ਼ਾ ਦੇ ਤਟ ’ਤੇ ਕੀਤਾ ਗਿਆ...ਇਸ ਆਧੁਨਿਕ ਮਿਜ਼ਾਇਲ ਨੂੰ ਭਾਰਤੀ ਹਵਾਈ ਫੌਜ ਨੇ ਤਕਨੀਕੀ ਪ੍ਰੀਖਣ ਦੇ ਤਹਿਤ ਆਪਣੇ ਸੁਖੋਈ 30 ਐੱਮ.ਕੇ.ਆਈ. ਜਹਾਜ਼ ਰਾਹੀ ਦਾਗਿਆ... ਪਹਿਲੀ ਸਵਦੇਸ਼ੀ ਮਿਜ਼ਾਇਲ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਹੋਏ ਉਡਦੇ ਹਵਾਈ ਟੀਚੇ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਗਿਆ....ਵੱਖ-ਵੱਖ ਰਡਾਰਾਂ , ਇਲੈਕਟਰੋ-ਆਪਟੀਕਲ ਟ੍ਰੈਕਿੰਗ ਸਿਸਟਮ ਅਤੇ ਸੈਂਸਰਾਂ ਦੇ ਜ਼ਰੀਏ ਮਿਜ਼ਾਇਲ 'ਤੇ ਨਜ਼ਰ ਰੱਖੀ ਗਈ..... ਜਿਨ੍ਹਾਂ ਨੇ ਇਸ ਦੇ ਟੀਚੇ ਨੂੰ ਹਾਸਲ ਕਰਨ ਦੀ ਪੂਸ਼ਟੀ ਕੀਤੀ..... ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫਲ ਪ੍ਰੀਖਣ 'ਤੇ ਰੱਖਿਆ ਖੋਜ , ਵਿਕਾਸ ਸੰਗਠਨ ਤੇ ਹਵਾਈ ਫੌਜ ਦੀਆਂ ਟੀਮਾਂ ਨੂੰ ਵਧਾਈ ਦਿੱਤੀ ਏ... DRDO ਵੱਲੋਂ ਤਿਆਰ ਕੀਤੀ ਗਈ 'ਅਸਤਰ' ਮਿਜ਼ਾਇਲ ਦੀ ਹਮਲਾ ਕਰਨ ਦੀ ਸਮਰੱਥਾ 70 ਕਿਲੋਮੀਟਰ ਤੋਂ ਜ਼ਿਆਦਾ ਏ..... ਜੋ 5,555 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਟੀਚੇ ਵੱਲ ਉਡਾਣ ਭਰ ਸਕਦੀ ਏ....

Hot News

Contact Us

Copyright ©2019. Website Powered By NetMatic Technologies All Rights Reserved.