Follow us on

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਸਰੋ ਵਿਗਿਆਨੀਆਂ ਦੀ ਕੋਸ਼ਿਸ਼ ਦੀ ਕੀਤੀ ਸ਼ਲਾਘਾ

ਚੰਦਰਯਾਨ-2' ਦੇ ਲੈਂਡਰ ਵਿਕਰਮ ਦਾ ਚੰਨ 'ਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟਣ ਮਗਰੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵਿਗਿਆਨੀਆਂ ਦਾ ਹੌਸਲਾ ਵਧਾਉਦਿਆਂ ਕਿਹਾ ਏ ਕਿ ਇਸਰੋ ਨੇ ਨਵੀਂ ਮਿਸਾਲ ਪੈਦਾ ਕੀਤੀ ਏ..... ਸਾਰੇ ਦੇਸ਼ ਨੂੰ ਇਸਰੋ 'ਤੇ  ਮਾਣ ਏ.... ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ ਇਸਰੋ ਦਾ ਸਿਰਫ਼ ਲੈਂਡਰ ਨਾਲ ਸੰਪਰਕ ਟੁੱਟਿਆ ਏ ਪਰ ਦੇਸ਼ ਵਾਸੀਆਂ ਦੀ ਉਮੀਦ ਨਹੀਂ ਟੁੱਟੀ.... ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸਰੋ ਵਿਗਿਆਨੀਆਂ ਦਾ ਹੌਸਲਾ ਵਧਾਇਆ ਏ.... ਕੇਜਰੀਵਾਲ ਨੇ ਕਿਹਾ ਕਿ ਵਿਗਿਆਨੀਆਂ ਨੇ ਇਕ ਬਿਹਤਰੀਨ ਕੰਮ ਕੀਤਾ ਏ ਅਤੇ ''ਸਾਨੂੰ ਆਪਣੇ ਵਿਗਿਆਨੀਆਂ 'ਤੇ ਮਾਣ ਏ.... ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾ ਦੇ ਬੇਟੇ ਰਾਹੁਲ ਗਾਂਧੀ ਨੇ ਵੀ ਟਵੀਟ ਕਰਦਿਆਂ ਵਿਗਿਆਨੀਆਂ ਦਾ ਹੌਸਲਾ ਵਧਾਇਆ ਏ.....

Hot News

Contact Us

Copyright ©2019. Website Powered By NetMatic Technologies All Rights Reserved.