Follow us on

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੇ ਪ੍ਰੋਗ੍ਰਾਮ ਨੂੰ ਕੀਤਾ ਸੰਬੋਧਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਏ ਕਿ ਕਸ਼ਮੀਰ ‘ਚ ਖੁੱਲ੍ਹਾ ਵਾਤਾਵਰਣ ਏ... ਉੱਥੇ ਸ਼ਾਂਤੀ ਦਾ ਮਾਹੌਲ ਏ.... ਸ਼ਾਹ ਨੇ ਕਿਹਾ ਕਿ 5 ਅਗਸਤ ਤੋਂ 17 ਸਤੰਬਰ ਤਕ ਜੰਮੂ-ਕਸ਼ਮੀਰ ‘ਚ ਇੱਕ ਵੀ ਗੋਲੀ ਨਹੀਂ ਚੱਲੀ ਅਤੇ ਨਾ ਹੀ ਕਿਸੇ ਨਾਗਰਿਕ ਦੀ ਜਾਨ ਗਈ ਏ...ਸ਼ਾਹ ਨੇ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਇੱਥੇ ਭਾਰਤ ਦੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ.... ਅਸੀਂ ਆਪਣੇ ਖੇਤਰ ‘ਚ ਜ਼ਰਾ ਵੀ ਉਲੰਘਣਾ ਬਰਦਾਸ਼ਤ ਨਹੀਂ ਕਰਾਂਗੇ... ਗ੍ਰਹਿ ਮੰਤਰੀ ਨੇ ਕਿਹਾ ਕਿ  “ਸਰਜੀਕਲ ਸਟ੍ਰਾਈਕ ਅਤੇ ਬਾਲਾਕੋਟ ਏਅਰ-ਸਟ੍ਰਾਈਕ ਤੋਂ ਬਾਅਦ ਦੁਨੀਆ ‘ਚ ਭਾਰਤ ਪ੍ਰਤੀ ਹੋਰ ਦੇਸ਼ਾਂ ਦੇ ਨਜ਼ਰੀਏ ‘ਚ ਬਦਲਾਅ ਆਇਆ ਏ....ਗਲੋਬਲ ਪੱਧਰ ‘ਤੇ ਭਾਰਤ ਇੱਕ ਨਵੀਂ ਤਾਕਤ ਦੇ ਤੌਰ ‘ਤੇ ਉੱਭਰਿਆ ਏ.... ਹੋਰ ਦੇਸ਼ਾਂ ਨੇ ਵੀ ਭਾਰਤ ਦੀ ਤਾਕਤ ਨੂੰ ਮੰਨਿਆ ਏ.....

 

Hot News

Contact Us

Copyright ©2019. Website Powered By NetMatic Technologies All Rights Reserved.